gadvasu guru angad dev ji
The University
Life on Campus
Anti Ragging Squad
Task Force to monitor Womenís safety & Security issues
Contact us
infranet
Consortium for E-resources
Faculty Login
User ID :
Password :
ਨੁਕਤੇ
You are currently here:  Home  /  ਪਸ਼ੂ ਪਾਲਕਾਂ ਲਈ ਸਹੂਲਤਾਂ  /  ਨੁਕਤੇ

ਪਸ਼ੂ ਪਾਲਕਾਂ ਲਈ ਨੁਕਤੇ

 

 1. ਸ਼ੈੱਡ ਦੀ ਦਿਸ਼ਾ ਪੂਰਬ-ਪੱਛਮ ਅਤੇ ਉਚਾਈ ਘੱਟੋ-ਘੱਟ 15 ਫੁੱਟ ਹੋਣੀ ਚਾਹੀਦੀ ਹੈ ।
 2. ਸ਼ੈੱਡ ਦੇ ਆਲੇ-ਦੁਆਲੇ ਕੱਚੀ ਜਗ੍ਹਾ ਹੋਣੀ ਚਾਹੀਦੀ ਹੈ ।
 3. ਹਰੇਕ ਪਸ਼ੂ ਨੂੰ ਨੀਯਤ ਜਗ੍ਹਾ ਮਿਲਣੀ ਚਾਹੀਦੀ ਹੈ ।
 4. ਸ਼ੈਡ ਦਾ ਫਰਸ਼ ਆਰਾਮਦਾਇਕ ਹੋਣਾ ਚਾਹੀਦਾ ਹੈ ।
 5. ਖੁਰਲੀ ਅੰਦਰਲੇ ਪਾਸਿਓਂ ਗੋਲਾਈ ਵਿਚ ਹੋਣੀ ਚਾਹੀਦੀ ਹੈ ।
 6. ਘੱਟ ਤੋਂ ਘੱਟ ਤਿੰਨ ਚੁਆਈਆਂ ਤੋਂ ਬਾਅਦ ਹੀ ਲਵੇਰਾ ਖਰੀਦਣਾ ਚਾਹੀਦਾ ਹੈ ।
 7. ਪਸ਼ੂ ਨਸਲ ਵਜੋਂ ਅਸਲ ਲੱਗਣਾ ਚਾਹੀਦਾ ਹੈ ।
 8. ਪਸ਼ੂ ਖਰੀਦਣ ਤੋਂ ਪਹਿਲਾ ਅੱਛੀ ਤਰ੍ਹਾਂ ਪਸ਼ੂ ਦੇ ਰਿਕਾਰਡ ਦੀ ਜਾਣਕਾਰੀ ਲੈਣੀ ਚਾਹੀਦੀ ਹੈ, ਖਾਸ ਕਰਕੇ ਉਸ ਦੇ ਜਣਨ ਅੰਗਾਂ ਦੀ ਵੈਟਨਰੀ 
  ਡਾਕਟਰ ਤੋਂ ਜਾਚ ਕਰਵਾ ਲੈਣੀ ਚਾਹੀਦੀ ਹੈ ।
 9. ਨਵੇਂ ਪਸ਼ੂ ਨੂੰ ਵੱਗ ਵਿਚ ਸ਼ਾਮਿਲ ਕਰਨ ਤੋਂ ਪਹਿਲਾਂ 10-15 ਦਿਨਾਂ ਲਈ ਅੱਡ ਰੱਖੋ ।
 10. ਡੇਅਰੀ ਵਾਲੇ ਪਸ਼ੂਆਂ ਨੂੰ ਸਾਲ ਵਿਚ ਦੋ ਵਾਰ ਐਫ ਐਮ ਡੀ ਅਤੇ ਬਰਸਾਤ ਤੋਂ ਪਹਿਲਾਂ ਐਚ ਐਸ ਦੇ ਟੀਕੇ ਜ਼ਰੂਰ ਲਗਵਾਉ ।
 11. ਇੱਕ ਸਾਲ ਦੀਆਂ ਵਹਿੜੀਆਂ ਅਤੇ ਝੋਟੀਆਂ ਨੂੰ ਬਰੂਸੋਲੋਸਿਸ ਦੀ ਵੈਕਸੀਨੇਸ਼ਨ ਦਾ ਟੀਕਾ ਜ਼ਰੂਰ ਦਿਉ ।
 12. ਹਰੇਕ ਸਰਦੀ ਅਤੇ ਗਰਮੀ ਰੁੱਤ ਤੋਂ ਪਹਿਲਾਂ ਪਸ਼ੂਆ ਨੂੰ ਕੀੜੇ ਮਾਰਨ ਵਾਲੀ ਜ਼ਰੂਰ ਦਿਉ।
 13. ਗਰਮੀਆਂ ਦੇ ਮੌਸਮ ਅਤੇ ਹੁੰਮਸ ਦੌਰਾਨ ਚਿੱਚੜ ਅਤੇ ਹੋਰ ਪਰਜੀਵੀਆ ਦੀ ਰੋਕਥਾਮ ਅੱਛੇ ਤਰੀਕੇ ਨਾਲ ਕਰਨੀ ਚਾਹੀਦਾ ਹੈ ।
 14. ਚੁਆਈ ਸਾਫ-ਸੁਥਰੇ ਅਤੇ ਪੂਰੇ ਹੱਥ ਨਾਲ ਕਰਨੀ ਚਾਹੀਦੀ ਹੈ ।
 15. ਚੁਆਈ ਤੋਂ ਪਹਿਲਾਂ ਥਣਾਂ ਨੂੰ ਅੱਛੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ।
 16. ਪਹਿਲਣ ਝੋਟੀ/ ਵਹਿੜੀ ਦੀ ਕਦੇ ਵੀ ਪੂਰੀ ਚੁਆਈ ਨਾ ਕਰੋ।
 17. ਚੁਆਈ ਤੋਂ ਬਾਅਦ ਦੁੱਧ ਨੂੰ ਇੱਕ ਦਮ ਠੰਡਾ ਕਰੋ।
 18. ਨਵਜੰਮੇ ਕੁੱਟੜੂ/ ਵੱਛਵੂ ਨੂੰ ਜਨਮ ਦੇ 1-2 ਘੰਟੇ ਵਿਚ ਬੋਹਲੀ ਜਰੂਰ ਦਿਉ ।
 19. ਨਵੇਂ ਜੰਮੇ ਕੱਟੜੂਆਂ-ਵੱਛੜੂਆਂ ਨੂੰ ਪਹਿਲੇ ਹਫਤੇ ਵਿੱਚ, 2 ਹਫਤੇ, ਮਹੀਨੇ ਬਾਦ ਅਤੇ ਤਿੰਨ ਮਹੀਨਿਆ ਬਾਅਦ ਕੀੜੇ ਮਾਰਨ 
  ਵਾਲੀ ਦਵਾਈ ਜ਼ਰੂਰ ਦੇਣੀ ਚਾਹੀਦੀ ਹੈ ।
 20. ਸੂਣ ਵਾਲੇ ਪਸ਼ੂ ਦੀ 6-8 ਹਫਤੇ ਪਹਿਲਾਂ ਚੁਆਈ ਛੱਡ ਦੇਣੀ ਚਾਹੀਦੀ ਹੈ ।
 21. ਹਰੇਕ ਪਸ਼ੂ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਚਾਹੀਦਾ ਹੈ ।
 22. ਨਵੇਂ ਦੁੱਧ ਕਰਵਾਈ ਲਵੇਰੀ ਦੀ ਤਾਰੀਖ ਨੋਟ ਕਰਕੇ ਰੱਖੋ ਅਤੇ ਢਾਈ-ਤਿੰਨ ਮਹੀਨੇ ਬਾਅਦ ਚੈੱਕ ਵੀ ਕਰਵਾਉ।
 23. ਵੱਡੇ ਜਾਨਵਰਾਂ ਨੂੰ 35-40 ਕਿਲੋ ਹਰਾ ਚਾਰਾ ਦੇ ਨਾਲ-ਨਾਲ ਵੰਡ/ ਦਾਣਾ ਅਤੇ ਪੀਣ ਲਈ ਸਾਫ ਪਾਣੀ ਦੇਣਾ ਚਾਹੀਦਾ ਹੈ ।
 24. ਸੂਣ ਵਾਲੀਆਂ ਲਵੇਰੀਆ ਨੂੰ 1-2 ਕਿਲੋ ਵਾਧੂ ਦਾਣਾ ਦੇਣਾ ਚਾਹੀਦਾ ਹੈ ਤਾਂ ਜੋ ਕੱਟੜੂ-ਵੱਛੜੂ ਦਾ ਵਿਕਾਸ ਠੀਕ ਹੋ ਸਕੇ ।
 25. ਗਰਮੀਆਂ ਵਿਚ ਪਸ਼ੂਆਂ ਦੇ ਆਰਾਮ ਲਈ ਪੱਖੇ, ਰੋਸ਼ਨਦਾਨ, ਸਾਫ-ਸੁਥਰਾ ਪਾਣੀ ਦੇਣਾ ਚਾਹੀਦਾ ਹੈ ।
 26. ਸਰਦੀਆਂ ਵਿਚ ਠੰਡ ਤੋਂ ਪਸ਼ੂਆਂ ਨੂੰ ਬਚਾਉਣਾ ਚਾਹੀਦਾ ਹੈ ।
 27. ਹਰੇਕ ਚੁਆਈ ਤੋਂ ਬਾਅਦ ਥਣਾਂ ਦੇ ਡੋਬੇ (ਪੈਵੀਡੋਨ ਆਇਉਡੀਨ, ਗਲਿਸਰੀਨ) ਦੀ ਵਰਤੋਂ ਕਰਨੀ ਚਾਹੀਦੀ ਹੈ।
 28. ਖੁਰਾਂ ਨੂੰ 6 ਮਹੀਨੇ ਬਾਅਦ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਜੋ ਲੰਗੜਾਪਨ ਜਾਂ ਹੋਰ ਬਿਮਾਰੀ ਨਾ ਲੱਗ ਜਾਵੇ।
 29. ਆਪਣੇ ਆਪ ਦਵਾਈ ਨਾ ਦਿਉ। 
 30. ਡੇਅਰੀ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾ ਯੂਨੀਵਰਸਿਟੀ ਤੋਂ ਸਿਖਲਾਈ ਜ਼ਰੂਰ ਪ੍ਰਾਪਤ ਕਰ ਲੈਣੀ ਚਾਹੀਦੀ ਹੈ ।

 


Quick Links
Sign up for Newsletter
Sign up if you wish to receive updates from us

Your Email ID


Photo Gallery